ਕਸ਼ਮੀਰ ਵਾਦੀ 'ਚ ਮੁਕਾਬਲਾ-4 ਅੱਤਵਾਦੀ ਢੇਰ 2 ਜਵਾਨ ਸ਼ਹੀਦ ਇਕ ਨਾਗਰਿਕ ਦੀ ਮੌਤ - See more at: http://beta.ajitjalandhar.com/news/20170213/1/1667493.cms#1667493








ਕੁਲਗਾਮ, 12 ਫਰਵਰੀ (ਮਨਜੀਤ ਸਿੰਘ)-ਰੱਖਿਆ ਮੰਤਰਾਲੇ ਦੇ ਬੁਲਾਰੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅੱਜ ਤੜਕੇ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਇਕ ਪਿੰਡ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਤੇ ਇਸ ਮੁਕਾਬਲੇ 'ਚ 2 ਜਵਾਨ ਸ਼ਹੀਦ ਹੋ ਗਏ | ਸ਼ਹੀਦ ਹੋਏ ਜਵਾਨਾਂ ਦੀ ਪਛਾਣ ਲਾਂਸ ਨਾਇਕ ਭੰਲਡੋਰੀਆ ਗੋਪਾਲ ਸਿੰਘ ਅਤੇ ਸਿਪਾਹੀ ਰਘੁਬੀਰ ਸਿੰਘ ਵਜੋਂ ਹੋਈ | ਰਘੁਬੀਰ ਸਿੰਘ ਉਤਰਾਖੰਡ ਤੋਂ ਸੀ ਜਦ ਕਿ ਗੋਪਾਲ ਸਿੰਘ ਅਹਿਮਾਦਾਬਾਦ
ਤੋਂ ਸੀ | ਇਸੇ ਦੌਰਾਨ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ | ਮੁਕਾਬਲੇ 'ਚ ਇਕ ਅਫ਼ਸਰ ਸਮੇਤ 3 ਜ਼ਖਮੀ ਹੋਣ ਵਾਲੇ ਸੈਨਿਕਾਂ ਨੂੰ ਹੈਲੀਕਾਪਟਰ ਰਾਹੀ ਸ੍ਰੀਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਜੰਮੂ-ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਐਸ ਪੀ ਵੈਦ ਨੇ ਦੱਸਿਆ ਕਿ 4 ਅੱਤਵਾਦੀਆਂ ਨੂੰ ਮਾਰਕੇ ਸੁਰੱਖਿਆ ਬਲਾਂ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਪਰ 2 ਜਵਾਨਾਂ ਤੇ ਮਕਾਨ ਮਾਲਕ ਦੇ ਬੇਟੇ ਦੀ ਗੋਲੀਬਾਰੀ ਦੌਰਾਨ ਹੋਈ ਮੌਤ 'ਤੇ ਉਨ੍ਹਾਂ ਅਫਸੋਸ ਪ੍ਰਗਟ ਕੀਤਾ ਹੈ | ਅਧਿਕਾਰਤ ਸੂਤਰਾਂ ਮੁਤਾਬਿਕ ਅੱਜ ਤੜਕੇ ਸੈਨਾ, ਪੁਲਿਸ ਤੇ ਅਰਧ ਸੈਨਿਕਾਂ ਬਲਾਂ ਨੇ ਸ੍ਰੀਨਗਰ ਤੋਂ ਕਰੀਬ 70 ਕਿਲੋਮੀਟਰ ਦੂਰ ਫਰੀਸਾਲ ਦੇ ਨਾਗਾਬਲ ਪਿੰਡ 'ਚ ਅੱਤਵਾਦੀਆਂ ਦੇ ਛੁਪੇ ਹੋਣ ਦੀ ਗੁਪਤ ਸੂਚਨਾ ਮਿਲਣ 'ਤੇ ਕਾਰਵਾਈ ਕਰਦਿਆ ਇਲਾਕੇ ਨੂੰ ਘੇਰ ਲਿਆ | ਤਾਲਾਸ਼ੀ ਦੌਰਾਨ ਇਕ ਘਰ ਜਿਥੇ ਅੱਤਵਾਦੀ ਛੁਪੇ ਹੋਏ ਸਨ ਸੁਰੱਖਿਆ ਜਵਾਨ ਤੇ ਘਰ ਵਾਲੇ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੇ ਘੇਰੇ 'ਚ ਆ ਗਏ ਜਿਸ ਕਾਰਨ 2 ਜਵਾਨ ਲੈਂਸ ਨਾਇਕ ਰਘੂਵੀਰ ਸਿੰਘ ਤੇ ਲੈਂਸ ਨਾਇਕ ਗੋਪਾਲ ਸਿੰਘ ਬਦੋਰੀਆ ਤੇ ਘਰ ਦੇ ਮਾਲਕ ਦੇ ਲੜਕੇ ਦੀ ਮੌਤ ਹੋ ਗਈ | ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ 4 ਅੱਤਵਾਦੀ ਵੀ ਮਾਰੇ ਗਏ ਜਦੋਂ ਕਿ ਉਨ੍ਹਾਂ ਦੇ 3 ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਏ | ਮਾਰੇ ਗਏ 4 ਅੱਤਵਾਦੀਆਂ ਦੀ ਪਛਾਣ ਮੁਦਸਰ ਅਹਿਮਦ ਤੰਤਰੇ, ਵਕੀਲ ਅਹਿੰਦ ਠਾਕੁਰ, ਲਸ਼ਕਰ ਦੇ ਤਾਰਿਕ ਅਹਿੰਮਦ ਭਟ ਅਤੇ ਮੁਹੰਮਦ ਯੂਨਿਸ ਲੌਨ ਵਜੋਂ ਹੋਈ ਹੈ | ਰਾਸ਼ਟਰੀ ਰਾਈਫਲਜ਼ ਤੇ ਸੂਬਾ ਪੁਲਿਸ ਦੇ ਵਿਸ਼ੇਸ਼ ਕਾਰਵਾਈ ਦਲ ਵੱਲੋਂ ਫਰਾਰ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ | ਅੱਜ ਹੋਏ ਇਸ ਮੁਕਾਬਲੇ ਬਾਰੇ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਹੁਣ ਇਸ 'ਚ ਕੋਈ ਲੁਕਾਅ ਨਹੀਂ ਰਹਿ ਗਿਆ ਕਿ ਭਾਰਤੀ ਜ਼ਮੀਨ 'ਤੇ ਇਸਲਾਮਾਬਾਦ ਵੱਲੋਂ ਉਤਸ਼ਾਹਿਤ ਤੇ ਤਿਆਰ ਕੀਤੇ ਗਏ ਅੱਤਵਾਦੀ ਆਕੇ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੀ ਸੈਨਾ ਤੇ ਸੁਰੱਖਿਆ ਬਲ ਦੁਨੀਆ ਦੇ ਬੇਹਤਰ ਸੈਨਿਕ ਬਲਾਂ 'ਚੋਂ ਇਕ ਹਨ ਪਰ ਸਾਡੇ ਸੁਰੱਖਿਆ ਬਲਾਂ ਨੂੰ ਬਹੁਤ ਮੁਸ਼ਕਿਲ ਹਾਲਤਾਂ 'ਚ ਆਪਣੀ ਸੇਵਾ ਨਿਭਾਉਣੀ ਪੈ ਰਹੀ ਹੈ | - See more at: http://beta.ajitjalandhar.com/news/20170213/1/1667493.cms#1667493

Comments